debi shayri (best collection)

kmaal sabad shota debi lai

read it feel it

      1 ਮਲੇ ਲੂੱਣ ਤੁਹਾਡੇ ਜਖਮਾਂ ਤੇ ਦੁਸ਼ਮਣ ਕੋਲ ਐਨੀ ਵੇਂਲ ਨਹੀ

       ਏਂਦਾ ਦੇ ਨਿਕੇ ਕੰਮ ਲਈ ਕੋਈ ਯਾਰ ਪਿਆਰਾ ਕਾਫੀ ਏ,

       ਜੇ ਤੇਜ ਕੋਈ ਲਿਸ਼ਕੋਰ ਪਵੇ ਅੱਖਾ ਨੂੰ ਅੰਨੀਆ ਕਰ ਜਾਦੀ

       ਜੋ ਬਹੁਤੇ ਸੋਹਣੇ ਉਹਨਾ ਦਾ ਦੁਰੋ ਹੀ ਨਜਾਰਾ ਕਾਫੀ ਏ…

…………………………………………………………………………………………………

        2  ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ ,

        ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ  

        ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ

        ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ

        ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋਗਏ ਨੇ

        ਹੁਣ ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ..

…………………………………………………………………………………………………….

    3.        ਤੀਲੇ ਚਾਰ ਟਿੱਕਾ ਏ ਮਰ ਕੇ ਝੱਖੜ ਆਣ ਖਿਲਾਰ ਗਿਆ,
           ਤੂੰ ਤਾਂ ਕੁਝ ਘੱਟ ਨਾ ਕੀਤੀ ਨੀ ਸਾਡਾ ਹੀ ਦਿਲ ਸਹਾਰ ਗਿਆ,
          ਮੈ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖ਼ਰੇ ਨਿਤਾਰ ਗਿਆ,
         ਪਿਆਰ ਸ਼ਬਦ ਉਜ ਸੋਹਣਾ ਏ ਪਰ ਹੋ “ਦੇਬੀ” ਲਈ ਬੇਕਾਰ ਗਿਆ

……………………………………………………………………………………………………….

   4.       ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ…
        ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ…
       ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ…
      ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ..

………………………………………………………………………………………………………

    5.   ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,      

      ਉਹ ਹੌਲੀ ਹੌਲੀ ਤੁਹਾਡੀਆਂ ਜੜਾਂ ਚ’ ਬਹਿ ਜਾਂਦਾ,

        “debi” ਤੇਰੇ ਵਿੱਚ ਨੁਕਸ ਤਾਂ ਹੋਵਣਗੇ,

      ਓ ਐਵੇਂ ਨੀਂ ਕੋਈ ਕਿਸੇ ਦੇ ਮੂੰਹੋ ਲੈ ਜਾਂਦਾ……………

comment if you want to read  more shayri from debi……

Categories: debi | ਟੈਗ: , , , , , , , , , | ਟਿੱਪਣੀ ਕਰੋ

ਸੰਪਾਦਨਾਂ ਨੈਵੀਗੇਸ਼ਨ

ਟਿੱਪਣੀ ਕਰੋ

Create a free website or blog at WordPress.com.