ਗੁਰਦਾਸ ਮਾਨ special status update

Image

1 ,
ਜੇ ਸੱਜਣਾਂ ਦੇ ਸਜਣ ਬਣੀਏ ਸਜਣ ਬਣਕੇ ਰਹੀਏ ,
ਉਚੀ ਥਾਂ ਤੇ ਯਾਰ ਬਿਠਾਈਏ ਨੀਵੀ ਥਾਂ ਤੇ ਬਹੀਏ….

     ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
ਜਿੱਤਣ ਵਾਲੀ ਸਾਰੀ ਦੁਨੀਆਂ,ਹਾਰਣ ਵਾਲਾ ਕੱਲਾ,ਹਾਰਣ ਵਾਲਾ ਕੱਲਾ…
ਬੋਲ ਫਕੀਰਾ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
ਦੁਨੀਆਂ ਦਾ ਹਰ ਬੰਦਾ ਮੰਗਤਾ,ਕੋਈ ਮਾੜਾ ਮੰਗਤਾ,ਕੋਈ ਚੰਗਾ ਮੰਗਤਾ,
ਕੋਈ ਪੁੱਤ ਮੰਗੇ,ਕੋਈ ਦੁੱਧ ਮੰਗੇ,ਕੋਈ ਰਿਧੀਆਂ-ਸਿਧੀਆਂ ਬੁੱਤ ਮੰਗੇ,
ਕੋਈ ਯਾਰ ਮੰਗੇ,ਕੋਈ ਪਿਆਰ ਮੰਗੇ,ਕੋਈ ਗਹਿਣੇ ਹਾਰ ਸ਼ਿਗਾਰ ਮੰਗੇ,
ਕੋਈ ਨਕਦੀ ਕੋਈ ਉਧਾਰ ਮੰਗੇ,ਕੋਈ ਡੁਬਦੀ ਬੇੜੀ ਪਾਰ ਮੰਗੇ
ਮੰਗਣ ਵਾਲੀ ਸਾਰੀ ਦੁਨੀਆਂ,ਦੇਵਣ ਵਾਲਾ ਕੱਲਾ,ਦੇਵਣ ਵਾਲਾ ਕੱਲਾ,
ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,
ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲਾ ਹੀ ਅੱਲਾ,

3.ਮੁੰਦਰੀ ਮੋਹੱਬਤਾਂ ਦੀ, ਨੱਗ ਪਾਇਆ ਕੱਚ ਦਾ,
ਜੌਹਰੀਆ ਵੇ ਤੇਥੌਂ ਨਾਂ ਪਛਾਣ ਹੋਇਆ ਸਚ ਦਾ,
ਥਾਂ ਵੇ ਨਗੀਨਿਆਂ ਦੀ ਕੱਚ ਨਹੀਂ ਜੜੀਂਦੇ,
ਓਏ! ਇੰਜ ਨਹੀਂ ਕਰੀਂਦੇ!
ਇੰਜ ਨਹੀਂ ਕਰੀਂਦੇ ਸੋਹਣਿਆ! ਓਏ! ਇੰਜ ਨਹੀਂ ਕਰੀਂਦੇ

4.

ਜਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ,

ਗਲੀਆਂ ਦੇ ਵਿਚ ਖੇਡ ਕੇ ਕੁਝ ਰੀਝਾਂ ਪਲੀਆਂ,

ਹਾਨੀ ਮੇਰੇ ਹਾਨ ਦੇ ਮੇਰੇ ਦਿਲ ਦੇ ਜਾਨੀ,

ਬਚਪਣ ਜਿਥੇ ਬੀਤੇਆ ਤੇ ਚੜੀ ਜਵਾਨੀ,

ਬਚਪਨ ਜਿਥੇ ਬੀਤੇਆ ਮੇਂ ਕਿਵੇਂ ਭੁਲਾਵਾਂ,

ਸੋਹਣੇ ਆਪਣੇ ਪਿੰਡ ਤੋਂ ਮੇਂ ਸਦਕੇ ਜਾਵਾਂ,

ਅਖੀਆਂ ਮੁਹਰੇ ਖੇਡਦੇ ਉਹ ਖੁਸੀਆਂ ਖੇੜੇ,

ਚਲ ਮਨਾਂ ਉਡ ਚਲੀਏ ਸਜਨਾਂ ਦੇ ਵਿਹੜੇ,

ਸਜਨਾਂ ਬਾਜ ਨਾਂ ਸਉਂਦੀਆਂ ਇਹ ਸੋਹਣੀਆ ਥਾਵਾਂ …..

ਸੋਹਣੇ ਆਪਣੇ ਪੰਜਾਬ ਤੋਂ ਸਦਕੇ ਜਾਵਾਂ……

5.ਵੇਖੀ ਦਿਲਾ ਪਿਆਰ ਨਾ ਕਰੀਂ, ਗੱਲ ਗੱਲ ਤੇ ਪਉ ਪਛਤਾਉਣਾ
ਓਹੇ ਹੱਸਣਾ ਤੇ ਦੋ ਦਿਨ ਦਾ, ਸਾਰੀ ਜ਼ਿੰਦਗੀ ਉਮਰ ਦਾ ਰੋਣਾ……..

6 .ਸਖੀ*ਏ-ਸਹੇਲੀ*ਏ ,..
ਸਖੀ*ਏ-ਸਹੇਲੀ*ਏ , ਨੀਂ ਗੁਰਾਂ ਦੀ*ਏ ਚੇਲੀ*ਏ..
ਵੈਦਾਂ ਕੋਲੋਂ ਹੋਣੀ*ਆਂ ਨੀਂ ਠੀਕ..
ਜ਼ਰਾ ਜਿੰਨੀ ਠੇਸ ਲੱਗੀ , ਵਿੱਚੋਂ ਟੁੱਟ ਜਾਂਦੀ*ਆਂ ਨੇਂ..
ਪਿ*ਆਰ ਦੀ*ਆਂ ਤੰਦਾਂ ਨੇਂ ਬਰੀਕ..

tuhanu gurdaas maan ji dia jidia lines psand ne comment karo ji ………….

Categories: Love Hurts | ਟੈਗ: , , , , , | 1 ਟਿੱਪਣੀ

ਸੰਪਾਦਨਾਂ ਨੈਵੀਗੇਸ਼ਨ

1 thoughts on “ਗੁਰਦਾਸ ਮਾਨ special status update

ਟਿੱਪਣੀ ਕਰੋ

WordPress.com 'ਤੇ ਬਲੌਗ.